Uncategorized

ਪਿੰਡ ਖਤੀਬ ਅਤੇ ਕੋਟਲਾ ਨਵਾਬ ਵਿੱਚ ਸਟੱਬਲ ਬਰਨਿੰਗ ਰੋਕਥਾਮ ਲਈ ਕੀਤੀ ਗਈ ਅਚਨਚੇਤ ਚੈਕਿੰਗ-:ਐਸ.ਡੀ.ਐਮ ਬਟਾਲਾ

ਅਚਨਚੇਤ ਚੈਕਿੰਗ

ਬਟਾਲਾ, 28 ਅਕਤੂਬਰ ( ਬਿਊਰੋ, ਵਾਸ਼ਿਸ਼ਟ ) ਸਟੱਬਲ ਬਰਨਿੰਗ ਦੀ ਰੋਕਥਾਮ ਲਈ ਮਾਨਯੋਗ ਸੁਪਰੀਮ ਕੋਰਟ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਨ੍ਹਾ ਅਧਿਕਾਰੀ/ਕਰਮਚਾਰੀ ਬਤੋਰ ਕਲੱਸਟਰ ਅਫਸਰ ਅਤੇ ਨੋਡਲ ਅਫਸਰ ਅਤੇ ਗਠਿਤ ਕੀਤੀ ਗਈ ਪਰਾਲੀ ਪ੍ਰੋਟੈਕਸ਼ਨ ਫੋਰਸ ਦੀ ਸਟੱਬਲ ਬਰਨਿੰਗ ਨੂੰ ਰੋਕਣ ਲਈ ਗਸ਼ਤ ਕਰਨ ਸਬੰਧੀ ਡਿਊਟੀ ਲਗਾਈ ਗਈ ਸੀ ਉਸ ਸਬੰਧੀ ਐਸ.ਡੀ.ਐਮ ਬਟਾਲਾ ਵੱਲੋਂ ਪਿੰਡ ਖਤੀਬ ਅਤੇ ਕੋਟਲਾ ਨਵਾਬ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਇਨ੍ਹਾਂ ਪਿੰਡਾਂ ਵਿੱਚ ਐਸ.ਡੀ.ਐਮ ਬਟਾਲਾ ਵੱਲੋਂ ਕਿਸਾਨਾ ਨੂੰ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਅਪੀਲ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਜੋ ਵਿਅਕਤੀ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਰਹੀ ਅਤੇ ਜਮਾਂਬੰਦੀ ਵਿੱਚ ਲਾਲ ਸਿਆਹੀ ਨਾਲ ਹਵਾਲਾ ਵੀ ਦਿੱਤਾ ਜਾ ਰਿਹਾ ਹੈ। ਇਸਤੋ ਇਲਾਵਾ ਪੁਲਿਸ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰ ਹਰੇਕ ਪਿੰਡ ਦੇ ਆਲੇ ਦੁਆਲੇ ਗਸ਼ਤ ਕਰਨ ਦੀ ਹਦਾਇਤ ਵੀ ਕੀਤੀ ਗਈ। ਉਹਨਾਂ ਨੇ ਇਹ ਵੀ ਦੱਸਿਆ ਕਿ ਝੋਨੇ ਦੀ ਰਹਿੰਦ ਖੂੰਹਦ ਦੀ ਸਾਂਭ ਸੰਭਾਲ ਲਈ ਖੇਤੀਬਾੜੀ ਵਿਭਾਗ ਵੱਲੋਂ ਬੇਲਰ, ਸੁਪਰਸੀਡਰ ਆਦਿ ਬਿਨਾ ਕਿਸੇ ਖਰਚੇ ਦੇ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ ਜਿਸ ਵੀ ਕਿਸਾਨ ਨੂੰ ਉਕਤ ਮਸ਼ੀਨਾ ਦੀ ਜਰੂਰਤ ਹੈ ਉਹ ਆਪਣੇ ਹਲਕੇ ਦੇ ਸਬੰਧਤ ਖੇਤੀਬਾੜੀ ਅਫਸਰ ਨਾਲ ਸੰਪਰਕ ਕਰਕੇ ਲੈ ਸਕਦਾ ਹੈ।

ਇਸ ਤੋ ਬੇਲਜ ਦੀ ਸਾਂਭ ਲਈ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਵੱਲੋਂ ਜਗ੍ਹਾ ਉਪਲਬਧ ਕੀਤੀਆਂ ਗਈਆਂ ਹਨ ਜੇਕਰ ਕਿਸੇ ਕਿਸਾਨ ਨੂੰ ਬੇਲਜ ਦੀ ਸਾਂਭ ਲਈ ਜਗ੍ਹਾ ਦੀ ਜਰੂਰਤ ਹੈ ਤਾਂ ਉਹ ਆਪਣੇ ਹਲਕੇ ਦੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨਾਲ ਸੰਪਰਕ ਕਰ ਸਕਦਾ ਹੈ।#CMbhagwantsinghmann #Loksampark #highlight #MLA #punjabinewspapernewsvarta #newsvartapunjabinewspaper #DC #DPRO #ministerofpunjab #PunjabiNews #publicrelations #mycitymynews #MemberoftheParliament #government #ਪੰਜਾਬ_ਸਰਕਾਰ #newsvartacurrentnews #currentnews #PunjabNews #malerkotla #latestupdates #latestnewsupdate #IAS #DC

Related Articles

Leave a Reply

Your email address will not be published. Required fields are marked *

Back to top button
error: Content is protected !!