ਖੇਤੀਬਾੜੀ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਪਿੰਡਾਂ ਵਿੱਚ ਪਹੁੰਚ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਕੀਤਾ ਗਿਆ ਪ੍ਰੇਰਿਤ
ਪਰਾਲੀ ਨਾ ਸਾੜਨ ਲਈ ਕੀਤਾ ਗਿਆ ਪ੍ਰੇਰਿਤ

ਫਿਰੋਜ਼ਪੁਰ 26 ਅਕਤੂਬਰ ( ਬਿਊਰੋ, ਵਾਸ਼ਿਸ਼ਟ ) ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸਿਖ਼ਾ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤੇ ਖੇਤੀਬਾੜੀ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਪਿੰਡਾਂ ਵਿੱਚ ਪਹੁੰਚ ਕੇ ਕਿਸਾਨਾਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਉਸ ਦੇ ਸੁਚੱਜੇ ਪ੍ਰਬੰਧਨ ਲਈ ਜਾਗਰੂਕ ਕੀਤਾ ਜਾ ਰਿਹਾ|
ਇਸੇ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਮਮਦੋਟ ਦੇ ਪਿੰਡ ਕੜ੍ਹਮਾਂ ਦੇ ਕਿਸਾਨ ਸੰਜੀਵ ਕੁਮਾਰ ਦੇ ਲੱਗਭਗ 40 ਏਕੜ ਰਕਬੇ ਦੀਆਂ ਬੇਲਰ ਮਾਲਕ ਨਾਲ ਤਾਲਮੇਲ ਕਰਵਾ ਕੇ ਗੱਠਾਂ ਬਣਵਾਈਆਂ ਗਈਆ | ਮਮਦੋਟ ਦੇ ਪਿੰਡ ਗੱਟੀ ਚਕ ਜਦੀਦ ਅਤੇ ਦੋਨਾ ਤੇਲੂ ਮੱਲ ਦੇ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ ਅਤੇ ਉਹਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕੀਤਾ ਗਿਆ।
ਖੇਤੀਬਾੜੀ ਵਿਭਾਗ ਤੋਂ ਜਾਗਰੂਕ ਹੋ ਕੇ ਕਿਸਾਨ ਚੀਮਨ ਸਿੰਘ ਪਿੰਡ ਦੁੱਲੇ ਕੇ ਨੱਥੂਵਾਲਾ ਵੱਲੋਂ ਆਪਣੀ 1.5 ਏਕੜ ਰਕਬੇ ਵਿੱਚ ਸੁਪਰ ਸੀਡਰ ਦੀ ਮਦਦ ਨਾਲ ਪਰਾਲੀ ਦੀ ਸਾਂਭ ਸੰਭਾਲ ਕਰਕੇ ਲਸਣ ਬੀਜਣ ਲਈ ਜ਼ਮੀਨ ਤਿਆਰ ਕੀਤੀ ਗਈ | ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਮਮਦੋਟ ਦੇ ਪਿੰਡ ਬੇਟੂ ਕਦੀਮ ਅਤੇ ਸਵਾਈ ਕੇ ਭੋਖਰੀ ਦੇ ਕਿਸਾਨਾਂ ਨਾਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੀਟਿੰਗ ਕੀਤੀ ਗਈ ਅਤੇ ਉਹਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕੀਤਾ ਗਿਆ। ਪਿੰਡ ਸਰੀਹ ਵਾਲਾ ਬਰਾੜ, ਕਾਹਣ ਸਿੰਘ ਵਾਲਾ, ਲੋਪੋ, ਜੰਡ ਵਾਲਾ, ਸੋਹਣਗੜ੍ਹ ਆਦਿ ਪਿੰਡਾਂ ਵਿੱਚ ਖੇਤੀਬਾੜੀ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕੀਤਾ ਗਿਆ। ਗੁਰੂਹਰਸਹਾਏ ਦੇ ਪਿੰਡ ਜੰਡ ਵਾਲਾ ਦੇ ਕਿਸਾਨ ਦਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਜਿਨ੍ਹਾਂ ਦੀ ਮਲਾਕੀ ਜਮੀਨ 40 ਏਕੜ ਵਿਚ ਖੇਤੀਬਾੜੀ ਵਿਭਾਗ ਵੱਲੋ ਬੇਲਰ ਮਾਲਕ ਨਾਲ ਤਾਲਮੇਲ ਕਰਵਾ ਕੇ ਗੱਠਾ ਬਣਵਾਈਆਂ ਗਈਆ|
ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਬਲਵਿੰਦਰ ਸਿੰਘ ਤੇ ਬਲਾਕ ਖੇਤੀਬਾੜੀ ਅਫ਼ਸਰ ਸ੍ਰੀ ਨੀਰਜ ਸ਼ਰਮਾ ਦੇ ਨਿਰਦੇਸ਼ਾਂ ਹੇਠ ਆਰਿਫ ਕੇ ਸਰਕਲ ਦੇ ਪਿੰਡ ਨਿਜਾਮ ਵਾਲਾ ਵਿਖੇ ਲੱਗੀ ਅੱਗ ਤੇ ਪਿੰਡ ਦੇ ਕਿਸਾਨਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ ਜਿਸ ਨਾਲ 25 ਏਕੜ ਝੋਨੇ ਦੀ ਫਸਲ ਤਬਾਹ ਹੋਣ ਤੋ ਬਚਾਈ ਗਈ|




