Uncategorized

ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਵਾਲੇ ਵਿਅਕਤੀ ਦੇ ਖਿਲਾਫ ਕੀਤੀ ਜਾਵੇਗੀ ਕਾਰਵਾਈ-ਐਸ.ਡੀ.ਐਮ ਬਟਾਲਾ

ਕੀਤੀ ਜਾਵੇਗੀ ਕਾਰਵਾਈ

ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਵਾਲੇ ਵਿਅਕਤੀ ਦੇ ਖਿਲਾਫ ਕੀਤੀ ਜਾਵੇਗੀ ਕਾਰਵਾਈ-ਐਸ.ਡੀ.ਐਮ ਬਟਾਲਾ

ਬਟਾਲਾ 20 ਅਕਤੂਬਰ ( ਬਿਊਰੋ ) ਵਿਕਰਮਜੀਤ ਸਿੰਘ ਪਾਂਥੇ, ਉਪ ਮੰਡਲ ਮੈਜਿਸਟਰੇਟ ਬਟਾਲਾ ਵੱਲੋਂ ਸਟੱਬਲ ਬਰਨਿੰਗ ਦੀ ਰੋਕਥਾਮ ਲਈ ਮਾਨਯੋਗ ਸੁਪਰੀਮ ਕੋਰਟ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਰਹਿੰਦ ਖੂੰਹਦਦ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨਾ ਨੂੰ ਅਪੀਲ ਕੀਤੀ ਗਈ ਕਿ ਉਹ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ। ਜੇਕਰ ਕੋਈ ਵਿਅਕਤੀ ਝੋਨੇ ਦੀ ਰਹਿੰਦ ਖੁਹੰਦ ਨੂੰ ਅੱਗ ਲਗਾਉਂਦਾ ਪਾਇਆ ਗਿਆ ਉਸ ਖਿਲਾਫ ਨਿਯਮਾ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਜਮਾਂਬੰਦੀ ਵਿੱਚ ਲਾਲ ਸਿਆਹੀ ਨਾਲ ਹਵਾਲਾ ਵੀ ਦਿੱਤਾ ਜਾਵੇਗਾ।

ਉਹਨਾਂ ਨੇ ਇਹ ਵੀ ਦੱਸਿਆ ਕਿ ਝੋਨੇ ਦੀ ਰਹਿੰਦ ਖੂੰਹਦ ਦੀ ਸਾਂਭ ਸੰਭਾਲ ਲਈ ਖੇਤੀਬਾੜੀ ਵਿਭਾਗ ਵੱਲੋਂ ਬੇਲਰ, ਸੁਪਰਸੀਡਰ ਆਦਿ ਬਿਨਾਂ ਕਿਸੇ ਖਰਚੇ ਦੇ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ, ਜਿਸ ਵੀ ਕਿਸਾਨ ਨੂੰ ਉਕਤ ਮਸ਼ੀਨਾਂ ਦੀ ਜਰੂਰਤ ਹੈ, ਉਹ ਆਪਣੇ ਹਲਕੇ ਦੇ ਸਬੰਧਤ ਖੇਤੀਬਾੜੀ ਅਫਸਰ ਨਾਲ ਸੰਪਰਕ ਕਰਕੇ ਲੈ ਸਕਦਾ ਹੈ।

ਇਸ ਤੋ ਬੇਲਜ ਦੀ ਸਾਂਭ ਲਈ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਵੱਲੋਂ ਜਗ੍ਹਾ ਉਪਲਬਧ ਕੀਤੀਆਂ ਗਈਆਂ ਹਨ। ਜੇਕਰ ਕਿਸੇ ਕਿਸਾਨ ਨੂੰ ਬੇਲਜ ਦੀ ਸਾਂਭ ਲਈ ਜਗ੍ਹਾ ਦੀ ਜਰੂਰਤ ਹੈ ਤਾਂ ਉਹ ਆਪਣੇ ਹਲਕੇ ਦੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨਾਲ ਸੰਪਰਕ ਕਰ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!